ਧੁੱਪ ਨਾਲ ਮਿਲੀ ਸੀ ਰਾਹਤ ਪਰ ਹੁਣ ਮੌਸਮ ਨੇ ਫਿਰ ਲਈ ਕਰਵਟ! ਠੰਢ ਤੋਂ ਅਜੇ ਨਹੀਂ ਮਿਲੇਗੀ ਕੋਈ ਰਾਹਤ!|OneIndia Punjabi

2024-01-20 0

ਪੰਜਾਬ ਵਿਚ ਅਗਲੇ 2 ਦਿਨਾਂ ਲਈ ਭਿਆਨਕ ਠੰਡ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਫਿਰ ਤੋਂ ‘ਰੈੱਡ ਅਲਰਟ’ ਐਲਾਨ ਕੀਤਾ ਹੈ। ਪਿਛਲੇ 2-3 ਦਿਨ ਧੁੱਪ ਨਿਕਲਣ ਕਾਰਨ ਦੁਪਹਿਰ ਸਮੇਂ ਰਾਹਤ ਮਿਲਣੀ ਸ਼ੁਰੂ ਹੋਈ ਸੀ ਪਰbeete dini ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਪੂਰਾ ਦਿਨ ਧੁੱਪ ਨਹੀਂ ਨਿਕਲੀ ਅਤੇ ਸੀਤ ਲਹਿਰ ਕਾਰਨ ਠੰਡ ਦਾ ਪੂਰਾ ਜ਼ੋਰ ਰਿਹਾ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਠੰਡ ਤੋਂ ਰਾਹਤ ਮਿਲਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਹ ਟੁੱਟ ਚੁੱਕਾ ਹੈ। ਇਸੇ ਕਾਰਨ ਓਰੇਂਜ ਅਤੇ ਯੈਲੋ ਅਲਰਟ ਹੁਣ ਰੈੱਡ ਅਲਰਟ ਵਿਚ ਬਦਲ ਚੁੱਕਾ ਹੈ। ਅਗਲੇ 2 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਰੈੱਡ ਅਲਰਟ ਜ਼ੋਨ ਵਿਚ ਰਹਿਣਗੇ।
.
There was relief from the sun, but now the weather has taken a turn again! There will be no relief from the cold yet!
.
.
.
#punjabnews #weathernews #punjabweather